IN THE MEMORY OF GURSHARAN SINGH DRAMATIST 2nd (chd)AND 9th OCT(kussa,near moga)

Standard

2OCTOBER CHANDIGARH AND 9 OCTOBER VILLAGE KUSSA NEAR MOGA IN THE MEMORY OF GURSHARAN SINGH DRAMATIST Fwd: ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਲਈ 2 ਅਕਤੂਬਰ ਨੂੰ ਚੰਡੀਗੜ੍ਹ ਅਤੇ 9 ਅਕਤੂਬਰ ਨੂੰ ਪਿੰਡ ਕੁੱਸਾ ‘ਚ ਪੁੱਜਣ ਦਾ ਸੱਦਾ
To:
Date: Saturday, October 1, 2011, 10:13 PM

ਇਨਕਲਾਬੀ ਨਾਟਕ ਲਹਿਰ ਦੇ ਸ਼ਰੋਮਣੀ ਉਸਰੱਈਏ
ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਲਈ
2 ਅਕਤੂਬਰ ਨੂੰ ਚੰਡੀਗੜ੍ਹ ਅਤੇ 9 ਅਕਤੂਬਰ ਨੂੰ ਪਿੰਡ ਕੁੱਸਾ ‘ਚ ਪੁੱਜਣ ਦਾ ਸੱਦਾ
”ਗੁਰਸ਼ਰਨ ਸਿੰਘ ਇਨਕਲਾਬੀ ਸਨਮਾਨ ਸਮਾਰੋਹ ਕਮੇਟੀ” ਦੇ ਕਨਵੀਨਰ ਅਤੇ ਇਸ ਕਮੇਟੀ
ਵੱਲੋਂ ਸ਼੍ਰੀ ਗੁਰਸ਼ਰਨ ਸਿੰਘ ਦੇ ਸਨਮਾਨ ‘ਚ ਚੱਲ ਰਹੇ ”ਸਲਾਮ ਪ੍ਰਕਾਸ਼ਨ” ਦੇ
ਸੰਚਾਲਕ ਜਸਪਾਲ ਜੱਸੀ ਨੇ 2 ਅਕਤੂਬਰ ਨੂੰ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ
ਲਈ ਚੰਡੀਗੜ ਦੇ ਸੈਕਟਰ-34 ਵਿੱਚ ਹੋ ਰਹੇ ਸਮਾਗਮ ਵਿੱਚ ਪੁੱਜਣ ਦਾ ਸੱਦਾ ਦਿੱਤਾ ਹੈ।
ਪ੍ਰੈੱਸ ਦੇ ਨਾਂ ਜਾਰੀ ਕੀਤੇ ਬਿਆਨ ਵਿੱਚ ਜਸਪਾਲ ਜੱਸੀ ਨੇ ਸਨਮਾਨ ਕਮੇਟੀ ਵੱਲੋਂ ਐਲਾਨ
ਕੀਤਾ ਕਿ ਪੰਜਾਬ ਦੇ ਪਿੰਡਾਂ ‘ਚ ਗੁਰਸ਼ਰਨ ਸਿੰਘ ਲਈ ਅਥਾਹ ਸਤਿਕਾਰ ਅਤੇ ਲੋਕਾਂ ਦੀ
ਜ਼ੋਰਦਾਰ ਮੰਗ ਨੂੰ ਧਿਆਨ ‘ਚ ਰੱਖਦਿਆਂ 2 ਅਕਤੂਬਰ ਦੇ ਚੰਡੀਗੜ੍ਹ ਸ਼ਰਧਾਂਜਲੀ ਸਮਾਗਮ
ਤੋਂ ਬਾਅਦ 9 ਅਕਤੂਬਰ ਨੂੰ ਮੋਗਾ ਨੇੜੇ ਪਿੰਡ ਕੁੱਸਾ ‘ਚ ਇੱਕ ਹੋਰ ਵੱਡਾ ਸ਼ਰਧਾਂਜਲੀ
ਸਮਾਗਮ ਕੀਤਾ ਜਾ ਰਿਹਾ ਹੈ।
ਚੇਤੇ ਰਹੇ ਕਿ 11 ਜਨਵਰੀ 2006 ਨੂੰ ਪਿੰਡ ਕੁੱਸਾ ਵਿੱਚ ਗੁਰਸ਼ਰਨ ਸਿੰਘ ਨੂੰ 20
ਹਜ਼ਾਰ ਲੋਕਾਂ ਦੇ ਇਕੱਠ ‘ਚ ”ਇਨਕਲਾਬੀ ਨਿਹਚਾ ਸਨਮਾਨ” ਦੇ ਕੇ ਸਤਿਕਾਰਿਆ ਗਿਆ ਸੀ।
ਇਹ ਸਨਮਾਨ ਸਮਾਰੋਹ ਪੰਜਾਬ ਦੀ ਇਨਕਲਾਬੀ ਰੰਗਮੰਚ ਲਹਿਰ ਅਤੇ ਲੋਕ ਲਹਿਰ ਅੰਦਰ ਇੱਕ
ਯਾਦਗਾਰੀ ਘਟਨਾ ਹੋ ਨਿੱਬੜਿਆ ਸੀ।
9 ਅਕਤੂਬਰ ਦੇ ਸ਼ਰਧਾਂਜਲੀ ਸਮਾਗਮ ਲਈ ਕੁੱਸਾ ਸਨਮਾਨ ਕਮੇਟੀ ਦਾ ਵਿਸਥਾਰ ਕਰਕੇ
”ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ” ਕਾਇਮ ਕੀਤੀ ਗਈ ਹੈ। ਪੰਜਾਬੀ ਰੰਗਮੰਚ
ਦੀਆਂ ਕਈ ਸਿਰਕੱਢ ਅਤੇ ਉੱਘੀਆਂ ਸਖਸ਼ੀਅਤਾਂ ਦੇ ਇਸ ਕਮੇਟੀ ‘ਚ ਸ਼ਾਮਲ ਹੋ ਜਾਣ ਨਾਲ
ਕੁੱਸਾ ਸਮਾਗਮ ਦੇ ਉੱਦਮ ਨੂੰ ਜ਼ੋਰਦਾਰ ਹੁਲਾਰਾ ਮਿਲਿਆ ਹੈ। ਇਹਨਾਂ ਸਖਸ਼ੀਅਤਾਂ ‘ਚ
ਪ੍ਰੋ. ਅਜਮੇਰ ਸਿੰਘ ਔਲਖ, ਡਾ. ਆਤਮਜੀਤ, ਕੇਵਲ ਧਾਲੀਵਾਲ, ਪਾਲੀ ਭੁਪਿੰਦਰ, ਡਾ.
ਸਾਹਿਬ ਸਿੰਘ, ਸ਼ਬਦੀਸ਼ ਅਤੇ ਰਾਮ ਸਵਰਨ ਸਿੰਘ ਲੱਖੇਵਾਲੀ ਸ਼ਾਮਲ ਹਨ। ਸੁਰਜੀਤ ਪਾਤਰ
ਅਤੇ ਪੰਜਾਬੀ ਸਾਹਿਤ ਜਗਤ ਦੀਆਂ ਕਈ ਹੋਰ ਸਖਸ਼ੀਅਤਾਂ ਵੀ ਕੁੱਸਾ ਸ਼ਰਧਾਂਜਲੀ ਸਮਾਗਮ
ਵਿੱਚ ਸ਼ਿਰਕਤ ਕਰਨਗੀਆਂ।
ਜਸਪਾਲ ਜੱਸੀ ਨੇ ਦੱਸਿਆ ਕਿ ਕੁੱਸਾ ਸ਼ਰਧਾਂਜਲੀ ਸਮਾਗਮ ਵਿੱਚ ਗੁਰਸ਼ਰਨ ਸਿੰਘ ਨੂੰ
ਸਮਰਪਤ ਪਹਿਲੇ ਇਨਕਲਾਬੀ ਪੰਜਾਬੀ ਰੰਗਮੰਚ ਦਿਵਸ (27 ਸਤੰਬਰ 2012) ਦੀ ਮੁਹਿੰਮ ਖਾਤਰ
ਮਜ਼ਦੂਰਾਂ, ਕਿਸਾਨਾਂ ਵੱਲੋਂ ਵਿਸ਼ੇਸ਼ ਯੋਗਦਾਨ ਦਾ ਐਲਾਨ ਕੀਤਾ ਜਾਵੇਗਾ।
—ਜਸਪਾਲ ਜੱਸੀ, ਕਨਵੀਨਰ

About preetlari

"Preetlari", Punjab's magazine established in 1933 and published from Preetnagar, Dist. Amritsar. S. Gurbaksh Singh founded the magazine and also the model village, Preetnagar. The magazine is running in its 78th year and since last year is being taken by nearly 20000 primary and upper primary schools of Punjab ,too.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s